Close

Government schools across the district have had excellent results

Publish Date : 22/07/2020

Dispatch No. : I/53293/2020

ਦਫਤਰ ਜ਼ਿਲਾ ਲੋਕ ਸੰਪਰਕ ਅਫਸਰ, ਫਾਜ਼ਿਲਕਾ
ਜ਼ਿਲੇ ਭਰ ਦੇ ਸਰਕਾਰੀ ਸਕੂਲਾਂ ਦਾ ਬਾਰਵੀ ਦਾ ਨਤੀਜਾ ਰਿਹਾ ਸ਼ਾਨਦਾਰ
ਲਾਲੋ ਵਾਲੀ ਸਕੂਲ ਦੇ ਅਮਨਦੀਪ ਸਿੰਘ ਅਤੇ ਚੱਕ ਬਣ ਵਾਲੀ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਵੀਨੂ ਬਾਲਾ ਨੇ 449/ 450 ਅੰਕ ਪ੍ਰਾਪਤ ਕਰ ਰਚਿਆ ਇਤਿਹਾਸ ਡਾ ਸਿਧੂ
  ਫਾਜ਼ਿਲਕਾ 22 ਜੁਲਾਈ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਬੀਤੇ ਦਿਨਾਂ ਬਾਰਵੀਂ ਜਮਾਤ ਦਾ ਨਤੀਜਾ ਘੋਸ਼ਿਤ ਕਰ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੈਕੰਡਰੀ ਸਿੱਖਿਆ ਅਧਿਕਾਰੀ ਜ਼ਿਲਾ ਫਾਜ਼ਿਲਕਾ ਡਾ. ਤਿ੍ਰਲੋਚਨ ਸਿੰਘ ਸਿੱਧੂ ਨੇ ਦਸਿਆ ਕਿ ਜ਼ਿਲਾ ਭਰ ਦੇ ਸਰਕਾਰੀ ਸੈਕੰਡਰੀ ਸਕੂਲਾਂ ਦੇ ਸ਼ੈਸ਼ਨ 2019-20 ਲਈ ਕੁੱਲ 10614 ਪ੍ਰੀਖਿਆਰਥੀ ਅਪੀਅਰ ਹੋਏ ਜਿੰਨਾਂ ਵਿਚੋਂ 9882 ਪ੍ਰੀਖਿਆ ਪਾਸ ਹੋਏ। ਜ਼ਿਲੇ ਦਾ ਕੁੱਲ ਪਾਸ ਪ੍ਰਤੀਸ਼ਤ 93.10 ਫੀਸਦੀ ਰਿਹਾ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਕ ਬਣ ਵਾਲਾ ਦੀ ਪ੍ਰੀਖਿਆਰਥਣ ਵੀਨੂ ਬਾਲਾ ਨੇ 500 ਅੰਕਾਂ ਵਿਚੋਂ 499 ਅੰਕ ਪ੍ਰਾਪਤ ਕਰਕੇ ਮਲਾਂ ਮਾਰੀਆਂ ਹਨ। ਹੋਰ ਜਾਣਕਾਰੀ ਦਿੰਦੇ ਹੋਏ ਡਾ. ਸਿੱਧੂ ਨੇ ਦੱਸਿਆ ਕਿ ਸਿੱਖਿਆ ਸਕੱਤਰ ਦੀ ਵਿਸ਼ੇਸ਼ ਪਲਾਨਿੰਗ ਸਦਕਾ ਇਹ ਸਭ ਸੰਭਵ ਹੋ ਪਾਇਆ ਹੈ ਜਿਸ ਵਾਸਤੇ ਉਹ ਵਧਾਈ ਦੇ ਹੱਕਦਾਰ ਹਨ, ਇਸ ਦੇ ਨਾਲ ਹੀ ਉਨਾਂ ਦੀ ਸਮੁੱਚੀ ਟੀਮ ਸਕੂਲ ਮੁੱਖੀ ਅਧਿਆਕ, ਮਾਪੇ, ਡੀ.ਐਮ.ਟੀ,ਬੀ.ਐਮ.ਟੀ ਜ਼ਿਲਾ ਅਧਿਕਾਰੀ ਸਾਹਿਬਾਨ ਵਧਾਈ ਦੇ ਪਾਤਰ ਹਨ ਜਿੰਨਾਂ ਦੀ ਮੇਹਨਤ ਰੰਗ ਲਿਆਈ ਹੈ। ਮੈਂ ਬਤੌਰ ਜ਼ਿਲਾ ਅਧਿਕਾਰੀ ਸਾਰੇ ਵਿਦਿਆਰਥੀਆਂ ਅਧਿਆਪਕਾਂ ਸਕੂਲ ਮੁਖੀਆਂ ਨੂੰ ਮੁਬਾਰਕਬਾਦ ਕਹਿੰਦੇ ਹੋਏ ਸਭ ਦੇ ਬੇਹਤਰ ਭਵਿੱਖ ਦੀ ਕਾਮਨਾ ਕਰਦਾ ਹਾਂ। ਸਰਕਾਰੀ ਸਕੂਲਾਂ ਵਾਸਤੇ ਇਹ ਮਾਣ ਵਾਲੀ ਗੱਲ ਹੈ ਕਿ ਪਾਸ ਪ੍ਰਤੀਸ਼ਤ ਦੇ ਮਾਮਲੇ ਵਿੱਚ ਸਰਕਾਰੀ ਸਕੂਲਾਂ ਨੇ ਪ੍ਰਾਈਵੇਟ ਸਕੂਲਾਂ ਨੂੰ ਪਛਾੜਿਆ ਹੈ ਜੋ ਕਿ ਬੇਹਤਰ ਅਧਿਆਪਕ ਅਤੇ ਆਲਾ ਦਰਜੇ ਦੇ ਇਨਫਰਾਸਟਰਕਚਰ ਦੇ ਕੀਤੇ ਕੰਮਾਂ ਦੀ ਹਾਮੀ ਭਰਦਾ ਹੈ। ਨਤੀਜਿਆਂ ਨੂੰ ਦੇਖਦੇ ਹੋਏ ਮੈ. ਸਾਰੇ ਮਾਪਿਆਂ ਨੂੰ ਫਿਰ ਤੋਂ ਵਧਾਈ ਦਿੰਦੇ ਹੋਏ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਿਲਾ ਕਰਾਉਣ ਦੀ ਅਪੀਲ ਕਰਦਾ ਹੈ।
ਇਸ ਮੌਕੇ  ਡਾ. ਸੁਖਵੀਰ ਸਿੰਘ ਬੱਲ ਨੈਸ਼ਨਲ ਅਵਾਰਡੀ ਜ਼ਿਲਾ ਸਿੱਖਿਆ ਅਫਸਰ (ਐ.ਸਿ.)ਪਿ੍ਰੰਸੀਪਲ ਮਨੋਜ ਕੁਮਾਰ ਸ.ਸ.ਸ.ਸ ਲਾਲੋ ਵਾਲੀ ਵਿਦਿਆਰਥੀ  ਅਮਨਦੀਪ ਸਿੰਘ, ਵੀਨੂ ਬਾਲਾ, ਮਾਪੇ ਅਤੇ ਬਿ੍ਰਜਮੋਹਨ ਸਿੰਘ ਬੇਦੀ ਡਿਪਟੀ ਡੀ.ਈ.ਓ ਹਾਜ਼ਿਰ ਰਹੇ।