Close

Initiatives are being taken to get the youth out of the drug swamp – Deputy Commissioner

Publish Date : 31/07/2020

I/57128/2020

ਸੂਚਨਾ ਤੇ ਜ਼ਿਲਾ ਲੋਕ ਸੰਪਰਕ ਦਫਤਰ, ਫ਼ਾਜਿਲਕਾ
ਨੌਜਵਾਨਾਂ ਨੂੰ ਨਸ਼ੇ ਰੂਪੀ ਦਲਦਲ ’ਚੋਂ ਬਾਹਰ ਕੱਢਣ ਲਈ ਕੀਤੀਆਂ ਜਾ ਰਹੀਆਂ ਹਨ
ਪਹਿਲਕਦਮੀਆਂ-ਡਿਪਟੀ ਕਮਿਸ਼ਨਰ
ਨਸ਼ਾ ਮੁਕਤ ਅਭਿਆਨ ਨੂੰ ਲੈ ਕੇ ਵੱਖ-ਵੱਖ ਵਿਭਾਗੀ ਅਧਿਕਾਰੀਆਂ ਨਾਲ
ਕੀਤੀ ਰਿਵਿਊ ਮੀਟਿੰਗ
15 ਅਗਸਤ ਨੂੰ ਕੀਤੀ ਜਾਵੇਗੀ ਨਸ਼ਾ ਮੁਕਤ ਅਭਿਆਨ ਦੀ ਸ਼ੁਰੂਆਤ
ਫ਼ਾਜਿਲਕਾ, 30 ਜੁਲਾਈ
ਨੌਜਵਾਨਾਂ ਨੂੰ ਨਸ਼ੇ ਰੂਪੀ ਦਲਦਲ ’ਚੋਂ ਬਾਹਰ ਕੱਢਣ ਲਈ ਸਰਕਾਰ ਵੱਲੋਂ ਪਹਿਲਾਂ ਤੋਂ ਹੀ ਪਹਿਲਕਦਮੀਆਂ ਕੀਤੀਆਂ ਜਾ ਰਹੀਆਂ ਹਨ। ਨਸ਼ੇ ਰੂਪੀ ਕੋਹੜ ਨੂੰ ਖਤਮ ਕਰਨ ਲਈ ਸਮੇਂ-ਸਮੇਂ ’ਤੇ ਪ੍ਰੋਗਰਾਮ ਤੇ ਯੋਜਨਾਵਾਂ ਉਲੀਕੀਆਂ ਜਾ ਰਹੀਆਂ ਹਨ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ 15 ਅਗਸਤ ਨੂੰ ਲਾਂਚ ਕੀਤੇ ਜਾਣ ਵਾਲੇ ਨਸ਼ਾ ਮੁਕਤ ਅਭਿਆਨ ਨੂੰ ਲੈ ਕੇ ਵੱਖ-ਵੱਖ ਵਿਭਾਗੀ ਅਧਿਕਾਰੀਆਂ ਨਾਲ ਰਿਵਿਊ ਮੀਟਿੰਗ ਕਰਨ ਮੌਕੇ ਕੀਤਾ।
ਬੈਠਕ ਦੌਰਾਨ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨੌਜਵਾਨ ਪੀੜੀ ਨੂੰ ਨਸ਼ੇ ’ਚੋਂ ਕੱਢਣ ਲਈ ਸਰਕਾਰ ਵੱਲੋਂ ਨਸ਼ਾ ਮੁਕਤ ਅਭਿਆਨ ਲਾਂਚ ਕੀਤਾ ਜਾ ਰਿਹਾ ਹੈ ਜਿਸ ਦੀ ਸ਼ੁਰੂਆਤ 15 ਅਗਸਤ ਨੂੰ ਕੀਤੀ ਜਾਵੇਗੀ। ਉਨਾਂ ਕਿਹਾ ਕਿ ਨਸ਼ਾ ਮੁਕਤ ਅਭਿਆਨ ਸ਼ੁਰੂ ਕਰਨ ਦਾ ਮੰਤਵ ਨਸ਼ੇ ਦੀ ਲਤ ਲੱਗ ਚੁੱਕੇ ਨੋਜਵਾਨਾਂ ਨੂੰ ਨਸ਼ੇ ਤੋਂ ਬਾਹਰ ਕੱਢਣਾ ਹੈ ਤੇ ਨਸ਼ੇ ਦੀ ਚੇਨ ਨੂੰ ਤੋੜਨਾ ਹੈ। ਉਨਾਂ ਕਿਹਾ ਕਿ 15 ਅਗਸਤ ਸੁਤੰਤਰਤਾ ਵਾਲੇ ਦਿਨ ਹਾਜਰੀਨ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਣੂ ਵੀ ਕਰਵਾਇਆ ਜਾਵੇਗਾ। ਉਨਾਂ ਕਿਹਾ ਕਿ ਜੋ ਨੋਜਵਾਨ ਇਸ ਦਲਦਲ ’ਚ ਫਸ ਚੁੱਕੇ ਹਨ ਉਨਾਂ ਨੂੰ ਇਸ ਵਿਚੋਂ ਨਿਕਲਣ ਲਈ ਪ੍ਰੇਰਿਤ ਵੀ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਸ. ਸੰਧੂ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਖਿਲਾਫ ਸਰਕਾਰ ਵੱਲੋਂ ਮਿਸ਼ਨ ਫਤਿਹ ਸ਼ੁਰੂ ਕੀਤਾ ਹੋਇਆ ਹੈ ਜਿਸ ਦਾ ਮਕਸਦ ਕਰੋਨਾ ਨੂੰ ਹਰਾ ਕੇ ਉਸ ’ਤੇ ਜਿਤ ਪ੍ਰਾਪਤ ਕਰਨੀ ਹੈ। ਉਸੇ ਤਰਾਂ ਨੋਜਵਾਨ ਵਰਗ ਨਸ਼ੇ ਨੂੰ ਤਿਆਗ ਕੇ ਉਸ ’ਤੇ ਫਤਿਹ ਹਾਸਲ ਕਰਕੇ ਹੀ ਇਸ ਅਭਿਆਨ ਨੂੰ ਸਫਲ ਬਣਾਉਣਗੇ। ਉਨਾਂ ਕਿਹਾ ਕਿ ਇਸ ਅਭਿਆਨ ਤਹਿਤ ਲੋਕਾਂ ਨੂੰ ਪ੍ਰਚਾਰ ਸਮੱਗਰੀ ਜਿਵੇਂ ਕਿ ਪੰਫਲੇਂਟ, ਆਡੀਓ-ਵੀਡੀਓ ਕਲਿਪ, ਪ੍ਰਚਾਰ ਵਾਹਨਾਂ ਆਦਿ ਹੋਰ ਸਾਧਨਾਂ ਰਾਹੀਂ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਅਤੇ ਨਸ਼ਾ ਨਾ ਕਰਨ ਬਾਰੇ ਪ੍ਰੇਰਿਤ ਕੀਤਾ ਜਾਵੇਗਾ।
ਇਸ ਮੌਕੇ ਐਸ.ਡੀ.ਐਮ. ਸ਼੍ਰੀ ਕੇਸ਼ਵ ਗੋਇਲ, ਸਹਾਇਕ ਕਮਿਸ਼ਨਰ ਕੰਵਰਜੀਤ ਸਿੰਘ, ਜ਼ਿਲਾ ਭਲਾਈ ਅਫਸਰ ਸ. ਬਰਿੰਦਰ ਸਿੰਘ, ਤਹਿਸੀਲ ਭਲਾਈ ਅਫਸਰ ਅਸ਼ੋਕ ਕੁਮਾਰ, ਸ. ਪੰਮੀ ਸਿੰਘ ਆਦਿ ਹੋਰ ਅਧਿਕਾਰੀ ਮੋਜੂਦ ਸਨ।