ਬੰਦ ਕਰੋ

ਕਣਕ ਦੀ ਫਸਲ ਦੀ ਵਾਢੀ ਲਈ ਪੰਜਾਬ ਤੋਂ ਬਾਹਰ ਗਈਆਂ ਕੰਬਾਈਨਾਂ ਨੂੰ ਵਾਪਸੀ ਸਮੇਂ ਕੀਤਾ ਜਾਵੇਗਾ ਸੈਨੇਟਾਈਜ: ਡਿਪਟੀ ਕਮਿਸ਼ਨਰ

ਪ੍ਰਕਾਸ਼ਿਤ ਕਰਨ ਦੀ ਮਿਤੀ : 16/04/2020

ਸਕੱਤਰ ਖੇਤੀਬਾੜੀ ਪੰਜਾਬ, ਸ੍ਰੀ ਕਾਹਨ ਸਿੰਘ ਪਨੂੰ ਦੇ ਦਿਸਾ-ਨਿਰਦੇਸ ਅਨੁਸਾਰ ਮੁੱਖ ਖੇਤੀਬਾੜੀ ਅਫਸਰ, ਫਾਜਿਲਕਾ ਸ. ਮਨਜੀਤ ਸਿੰਘ ਨੇ ਦੱਸਿਆ ਕਿ ਜੋ ਕੰਬਾਈਨਾਂ ਕਣਕ ਦੀ ਫਸਲ ਦੀ ਵਾਢੀ ਲਈ ਪੰਜਾਬ ਤੋਂ ਬਾਹਰ ਗਈਆਂ ਹਨ, ਉਨ੍ਹਾਂ ਨੂੰ ਪੰਜਾਬ ਵਿੱਚ ਦਾਖਲ ਹੁੰਦੇ ਸਾਰ ਹੀ ਸੈਨੇਟਾਈਜ ਕੀਤਾ ਜਾਵੇਗਾ ਅਤੇ ਇਹਨਾਂ ਕੰਬਾਈਨਾਂ ਦੇ ਕਾਮਿਆਂ ਦੀ ਸਿਹਤ ਦਾ ਚੈਕ-ਅੱਪ ਵੀ ਕੀਤਾ ਜਾਵੇਗਾ।
ਮੁੱਖ ਖੇਤੀਬਾੜੀ ਅਫਸਰ ਨੇ ਸਮੂਹ ਕੰਬਾਈਨ ਮਾਲਕਾਂ/ਕਾਮਿਆਂ ਨੂੰ ਅਪੀਲ ਕੀਤੀ ਕਿ ਆਪਣੀ ਨਿੱਜੀ ਸਫਾਈ ਦਾ ਖਾਸ ਖਿਆਲ ਰੱਖਿਆ ਜਾਵੇ ਅਤੇ ਹੱਥਾਂ ਨੂੰ ਵਾਰ-ਵਾਰ ਸੈਨੇਟਾਈਜ ਕੀਤਾ ਜਾਵੇ ਅਤੇ ਹਰ ਵੇਲੇ ਮਾਸਕ ਪਹਿਣ ਕੇ ਰੱਖਣਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਕਾਮਾਂ ਖੰਘ, ਜੁਕਾਮ, ਬੁਖਾਰ ਅਤੇ ਸਾਹ ਲੈਣ ਵਿੱਚ ਤਕਲੀਫ ਮਹਿਸੂਸ ਕਰਦਾ ਹੈ ਤਾਂ ਉਸਨੂੰ ਕੰਮ ਕਰਨ ਤੋਂ ਰੋਕ ਦਿੱਤਾ ਜਾਵੇ ਅਤੇ ਤੁਰੰਤ ਸਿਹਤ ਵਿਭਾਗ ਨਾਲ ਉਨਾਂ ਦੀ ਹੈਲਪ ਲਾਈਨ ਨੰਬਰ 104 ਤੇ ਸੰਪਰਕ ਕੀਤਾ ਜਾਵੇ।
ਮੁੱਖ ਖੇਤੀਬਾੜੀ ਅਫਸਰ ਨੇ ਜਿਲ੍ਵੇ ਦੇ ਸਮੂਹ ਪਿੰਡਾਂ ਦੇ ਸਰਪੰਚਾਂ ਅਤੇ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਜਿਹੜੀਆਂ ਕੰਬਾਈਨਾਂ ਜ਼ਿਲ੍ਹੇ ਵਿੱਚ ਚੱਲਣਗੀਆਂ, ਉਹਨਾਂ ਕੰਬਾਈਨ ਮਾਲਕਾਂ/ਕਾਮਿਆਂ ਦੇ ਰਹਿਣ ਦਾ ਪ੍ਰਬੰਧ ਪਿੰਡ ਤੋਂ ਬਾਹਰਵਾਰ ਕੀਤਾ ਜਾਵੇ ਅਤੇ ਕਿਸੇ ਵੀ ਹਾਲਤ ਵਿੱਚ ਉਨਾਂ ਨੂ ਪਿੰਡ ਵਿੱਚ ਦਾਖਲ ਨਾ ਹੋਣ ਦਿੱਤਾ ਜਾਵੇ ਅਤੇ ਜੋ ਕੰਬਾਈਨਾਂ ਕਣਕ ਦੀ ਫਸਲ ਦੀ ਵਾਢੀ ਲਈ ਪੰਜਾਬ ਤੋਂ ਬਾਹਰ ਗਈਆਂ ਹਨ, ਉਨ੍ਹਾਂ ਦੇ ਵਾਪਿਸ ਆਉਣ ਸਾਰ ਹੀ ਇਹਨਾਂ ਦੀ ਸੂਚਨਾ ਤੁਰੰਤ ਸਬੰਧਤ ਬਲਾਕ ਖੇਤੀਬਾੜੀ ਅਫਸਰ ਨੂੰ ਦਿੱਤੀ ਜਾਵੇ।