ਵਰਤੋਂ ਕਰਨ ਸਬੰਧੀ ਨੀਤੀਆਂ
ਫ਼ਾਜ਼ਿਲਕਾ ਪਰਸਾਸ਼ਨ ਇਸ ਵੈੱਬਸਾਈਟ ਦੀ ਸਮੱਗਰੀ ਦਾ ਸੰਚਾਲਨ ਕਰ ਰਿਹਾ ਹੈ।
ਹਾਲਾਂਕਿ ਇਸ ਵੈੱਬਸਾਈਟ ਤੇ ਸਮੱਗਰੀ ਦੀ ਸ਼ੁੱਧਤਾ ਅਤੇ ਮੁਦਰਾ ਨੂੰ ਯਕੀਨੀ ਬਨਾਉਣ ਲਈ ਸਾਰੇ ਯਤਨ ਕੀਤੇ ਗਏ ਹਨ। ਪਰ ਇਸ ਨੂੰ ਕਾਨੂੰਨੀ ਬਿਆਨ ਦੇ ਤੌਰ ਤੇ ਨਹੀਂ ਲਿਆ ਜਾਣਾ ਚਾਹੀਦਾ ਜਾਂ ਕਿਸੇ ਕਾਨੂੰਨੀ ਉਦੇਸ਼ਾਂ ਲਈ ਨਹੀਂ ਵਰਤਿਆ ਜਾਣਾ ਚਾਹੀਦਾ।
ਕਿਸੇ ਵੀ ਸੂਰਤ ਵਿੱਚ ਜ਼ਿਲ੍ਹਾ ਫ਼ਾਜ਼ਿਲਕਾ ਇਸ ਪੋਰਟਲ ਦੀ ਵਰਤੋਂ ਕਰਨ ਸਬੰਧੀ ਕਿਸੇ ਡਾਟੇ ਦੇ ਗੁੰਮ ਹੋ ਜਾਣ ਜਾਂ ਵਰਤੋਂ ਕਰਦਿਆਂ ਗੁੰਮ ਹੋ ਜਾਣ ਆਦਿ ਤੋਂ ਪੈਦਾ ਹੋਣ ਵਾਲੇ ਕਿਸੇ ਵੀ ਨੁਕਸਾਨ, ਘਾਟੇ ਜਾਂ ਵਰਤਣਯੋਗ ਨਾ ਰਹਿਣ ਦੇ ਸਿੱਟੇ ਵਜੋਂ ਹੋਏ ਕਿਸੇ ਵੀ ਖ਼ਰਚ, ਨੁਕਸਾਨ ਲਈ ਸਿੱਧੇ ਜਾਂ ਅਸਿੱਧੇ ਤੌਰ ਤੇ ਜ਼ਿੰਮੇਵਾਰ ਨਹੀਂ ਹੋਵੇਗਾ।
ਇਸ ਵੈੱਬਸਾਈਟ ਨਾਲ ਹੋਰ ਵੈੱਬਸਾਈਟਾਂ ਆਮ ਜਨਤਾ ਦੀ ਸਹੂਲਤ ਲਈ ਜੋੜੀਆਂ ਹਨ। ਅਸੀਂ ਇਨ੍ਹਾਂ ਸਾਈਟਾਂ ਨੂੰ ਹਰ ਵਕਤ ਉਪਲਬਧ ਹੋਣ ਦੀ ਗਾਰੰਟੀ ਨਹੀਂ ਦੇ ਸਕਦੇ।
ਇਹ ਸ਼ਰਤਾਂ ਅਤੇ ਵਿਵਸਥਾਵਾਂ ਭਾਰਤੀ ਕਾਨੂੰਨ ਅਨੁਸਾਰ ਹੋਣਗੀਆਂ। ਇਨ੍ਹਾਂ ਸ਼ਰਤਾਂ ਅਤੇ ਵਿਵਸਥਾਵਾਂ ਅਧੀਨ ਪੈਦਾ ਹੋਣ ਵਾਲੇ ਕਿਸੇ ਵੀ ਝਗੜੇ ਦਾ ਨਿਪਟਾਰਾ ਭਾਰਤੀ ਅਦਾਲਤਾਂ ਦੇ ਨਿਆਂ ਅਧਿਕਾਰ ਖੇਤਰ ਅਧੀਨ ਕੀਤਾ ਜਾਵੇਗਾ।
ਰਾਖਵਾਂਹੱਕ ਨੀਤੀ (ਕਾਪੀਰਾਈਟ ਨੀਤੀ)
ਇਸ ਵੈੱਬਸਾਈਟ ਰਾਹੀਂ ਦਿੱਤੀ ਗਈ ਸਾਰੀ ਜਾਣਕਾਰੀ ਦੀ ਤੁਸੀਂ ਵਰਤੋਂ ਕਰ ਸਕਦੇ ਹੋ ਜਿਸ ਲਈ ਤੁਸੀਂ ਸਾਨੂੰ ਈ-ਮੇਲ ਕਰਕੇ ਯੋਗ ਢੰਗ ਨਾਲ ਆਗਿਆ ਪ੍ਰਾਪਤ ਕਰ ਸਕਦੇ ਹੋ। ਪ੍ਰੰਤੂ ਤੁਹਾਨੂੰ ਇਹ ਜਾਣਕਾਰੀ ਸਹੀ ਢੰਗ ਨਾਲ ਮੁੜ ਪੇਸ਼ ਕਰਨੀ ਪਵੇਗੀ। ਤੁਸੀਂ ਇਸ ਨੂੰ ਅਪਮਾਨਜਨਕ ਢੰਗ ਨਾਲ ਜਾਂ ਭੁਲੇਖਾ ਪਾਊ ਵਿਧੀ ਨਾਲ ਨਹੀਂ ਵਰਤ ਸਕਦੇ। ਇਸ ਸਮੱਗਰੀ ਨੂੰ ਛਪਵਾਉਣ ਜਾਂ ਹੋਰਨਾਂ ਨੂੰ ਮੁਹੱਈਆ ਕਰਵਾਉਣ ਸਮੇਂ ਇਸ ਦੇ ਸ੍ਰੋਤ ਨੂੰ ਉਚੇਚੇ ਤੌਰ ਤੇ ਵਿਦਿਤ ਕਰਨਾ ਹੋਵੇਗਾ। ਐਪਰ, ਜਿਹੜੀ ਸਮੱਗਰੀ ਤੀਜੀ ਪਾਰਟੀ ਦੇ ਕਾਪੀਰਾਈਟ ਦੀ ਪਹਿਚਾਣ ਵਾਲੀ ਹੋਵੇਗੀ, ਉਸ ਨੂੰ ਮੁੜ ਵਿਖਾਉਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਅਜਿਹੀ ਸਮੱਗਰੀ ਨੂੰ ਮੁੜ ਅੱਗੇ ਵਿਖਾਉਣ ਦੀ ਅਧਿਕਾਰਤ ਸ਼ਕਤੀ ਸਬੰਧਤ ਵਿਭਾਗ ਜਾਂ ਰਾਖਵਾਂਹੱਕ ਨੀਤੀ (ਕਾਪੀਰਾਈਟ ਨੀਤੀ) ਦੇ ਮਾਲਕ ਤੋਂ ਪ੍ਰਾਪਤ ਕਰਨੀ ਪਵੇਗੀ।
ਪ੍ਰਾਈਵੇਸੀ ਨੀਤੀ (ਨਿੱਜੀਕਰਣ ਨੀਤੀ)
ਪ੍ਰਾਈਵੇਸੀ ਨੀਤੀ (ਨਿੱਜੀਕਰਣ ਨੀਤੀ)
ਇਹ ਵੈੱਬਸਾਈਟ ਤੁਹਾਡੇ ਕੋਲੋਂ ਕੋਈ ਵਿਸ਼ੇਸ਼ ਨਿੱਜੀ ਜਾਣਕਾਰੀ ਆਪਣੇ ਆਪ ਨਹੀਂ ਲੈਂਦੀ (ਜਿਵੇਂ ਨਾਮ, ਫੋਨ ਨੰਬਰ, ਜਾਂ ਈ-ਮੇਲ) ਜਿਸ ਨਾਲ ਅਸੀਂ ਤੁਹਾਡੀ ਵਿਅਕਤੀਗਤ ਪਹਿਚਾਣ ਕਰ ਸਕਦੇ ਹੋਵੀਏ। ਜੇਕਰ ਵੈੱਬਸਾਈਟ ਵਲੋਂ ਤੁਹਾਡੇ ਤੋਂ ਨਿੱਜੀ ਜਾਣਕਾਰੀ ਮੁਹੱਈਆ ਕਰਨ ਲਈ ਬਿਨੈ ਕਰਦੀ ਹੈ, ਤਾਂ ਤੁਹਾਨੂੰ ਉਸ ਖਾਸ ਉਦੇਸ਼ ਬਾਰੇ ਜਾਣਕਾਰੀ ਦਿੱਤੀ ਜਾਵੇਗੀ, ਜਿਸ ਲਈ ਇਹ ਸੂਚਨਾ ਇਕੱਤਰ ਕੀਤੀ ਜਾਂਦੀ ਹੈ। ਉਦਾਹਰਣ ਲਈ ਤੁਹਾਡੀ ਨਿੱਜੀ ਜਾਣਕਾਰੀ ਦੀ ਸੁਰੱਖਿਆ ਵਾਸਤੇ ਫੀਡ ਬੈਕ ਫਾਰਮ ਅਤੇ ਸੁਰੱਖਿਆ ਮਿਆਰ ਅਪਣਾਏ ਜਾਣਗੇ। ਅਸੀਂ ਵੈੱਬਸਾਈਟ ਉੱਤੇ ਪਾਈ ਹੋਈ ਕੋਈ ਵੀ ਨਿੱਜੀ ਪਹਿਚਾਣ ਵਾਲੀ ਸੂਚਨਾ/ਜਾਣਕਾਰੀ ਕਿਸੇ ਹੋਰ/ਤੀਜੀ ਪਾਰਟੀ (ਜਨਤਕ/ਨਿੱਜੀ) ਪਾਸਾ ਨਹੀਂ ਵੇਚਦੇ। ਇਸ ਵੈੱਬਸਾਈਟ ਰਾਹੀਂ ਉਪਲਬਧ ਕਰਵਾਈ ਗਈ ਕੋਈ ਵੀ ਜਾਣਕਾਰੀ, ਗੁੰਮ ਹੋ ਜਾਣ, ਦੁਰਵਰਤੋਂ ਕੀਤੇ ਜਾਣ, ਅਣਅਧਿਕਾਰਤ ਪਹੁੰਚ ਜਾਂ ਦੱਸਣ, ਤਬਦੀਲ ਕੀਤੇ ਜਾਣ ਜਾਂ ਤਬਾਹ ਹੋ ਜਾਣ ਤੋਂ ਸੁਰੱਖਿਅਤ ਰੱਖੀ ਜਾਵੇਗੀ। ਅਸੀਂ ਵੈੱਬਸਾਈਟ ਸਬੰਧੀ, ਵਰਤੋਂਕਾਰਾਂ/ਵਰਤਣ ਵਾਲਿਆਂ ਜਿਵੇਂ ਇੰਟਰਨੈੱਟ ਪ੍ਰੋਟੋਕੋਲ ਪਤੇ, ਡੋਮੇਨ ਨਾਮ, ਵੇਖਣ ਦਾ ਖੇਤਰ, ਅਪਰੇਟਿੰਗ ਸਿਸਟਮ ਵੇਖਣ ਦੀ ਤਾਰੀਖ਼ ਅਤੇ ਸਮ੍ਹਾਂ ਅਤੇ ਕਿੰਨੇ ਪੰਨੇ ਵੇਖੇ ਗਏ ਆਦਿ ਦੀ ਵਿਸ਼ੇਸ਼ ਜਾਣਕਾਰੀ ਜਮ੍ਹਾਂ ਰੱਖਦੇ ਹਾਂ। ਸਾਡੀ, ਆਪਣੀ ਵੈੱਬਸਾਈਟ ਵੇਖਣ ਵਾਲਿਆਂ ਦੀ ਵਿਅਕਤੀਗਤ ਪਹਿਚਾਣ ਨਾਲ ਇਨ੍ਹਾਂ ਪਤਿਆਂ ਨੂੰ ਜੋੜਨ ਦੀ ਕੋਈ ਕੋਸ਼ਿਸ਼ ਨਹੀਂ ਹੁੰਦੀ, ਜਦੋਂ ਤੱਕ ਕਿ ਵੈੱਬਸਾਈਟ ਨੂੰ ਨੁਕਸਾਨ ਪਹੁੰਚਾਉਣ ਦਾ ਕੋਈ ਯਤਨ ਨਹੀਂ ਕਰਦਾ।
ਹਾਈਪਰ ਲਿੰਕਿੰਗ ਨੀਤੀ
ਬਾਹਰਲੀਆਂ ਵੈੱਬਸਾਈਟਾਂ/ਪੋਰਟਲ ਨੂੰ ਲਿੰਕ
ਇਸ ਵੈੱਬਸਾਈਟ ਵਿੱਚ ਕਈ ਥਾਵਾਂ ਤੇ ਤੁਸੀਂ ਹੋਰ ਵੈੱਬਸਾਈਟਾਂ/ਪੋਰਟਲ ਨੂੰ ਲਿੰਕ ਦਿੱਤੇ ਹੋਏ ਵੇਖੋਗੇ। ਇਹ ਲਿੰਕ ਤੁਹਾਡੀ ਸਹੂਲਤ ਵਾਸਤੇ ਦਿੱਤੇ ਹੋਏ ਹਨ। ਅਸੀਂ ਇਨ੍ਹਾਂ ਲਿੰਕਾਂ ਦੇ ਕੰਮ ਕਰਦੇ ਹੋਣ ਦੀ ਗਰੰਟੀ ਨਹੀਂ ਦੇ ਸਕਦੇ ਅਤੇ ਸਾਡਾ ਇਨ੍ਹਾਂ ਲਿੰਕ ਦਿੱਤੇ ਪੰਨਿਆਂ ਦੀ ਉਪਲਬਧਤਾ ਉੱਪਰ ਕੋਈ ਕੰਟਰੋਲ ਨਹੀਂ ਹੈ।