ਬੰਦ ਕਰੋ

ਸੈਰ ਸਪਾਟਾ

ਫਾਜ਼ਿਲਕਾ ਪਾਕਿਸਤਾਨ ਦੀ ਸਰਹੱਦ ਦੇ ਲਾਗੇ ਸਥਿਤ ਹੈ, ਜੋ ਕਿ ਇਸਦੇ ਪੱਛਮ ਵੱਲ ਹੈ।  ਇਸਦੇ ਉੱਤਰ ਵੱਲ ਜ਼ਿਲਾ ਫ਼ਿਰੋਜ਼ਪੁਰ,  ਪੂਰਬ ਵਿਚ ਸ੍ਰੀ ਮੁਕਤਸਰ ਸਾਹਿਬ ਅਤੇ ਦੱਖਣ ਵੱਲ ਰਾਜਸਥਾਨ ਅਤੇ ਪੱਛਮ ਵਿਚ ਪਾਕਿਸਤਾਨ ਹੈ।  ਇਹ ਫੈਜ਼ਲਦੀਨ ਦੁਆਰਾ ਵਸਾਇਆ ਗਿਆ ਸੀ,  ਇਸ ਨੂੰ  ਬੰਗਲਾ ਕਿਹਾ ਜਾਂਦਾ ਸੀ।
ਇੱਥੇ ਗਰਮੀਆਂ ਵਿੱਚ ਬਹੁਤ ਗਰਮੀ ਹੁੰਦੀ ਹੈ ਅਤੇ ਸਰਦੀਆਂ ਵਿਚ ਬਹੁਤ ਠੰਢ ਹੁੰਦੀ ਹੈ।  ਸਤਲੁਜ ਦਰਿਆ ਵੀ ਇਸ ਜ਼ਿਲੇ ਵਿੱਚੋਂ ਲੰਘਦਾ ਹੈ ਅਤੇ ਭਾਰਤ-ਪਾਕਿ ਸਰਹੱਦ ਰਾਹੀਂ ਪਾਕਿਸਤਾਨ ਵੱਲ ਜਾਂਦਾ ਹੈ। ਫਾਜ਼ਿਲਕਾ ਜ਼ਿਲ੍ਹਾ ਭਾਰਤ ਦੇ ਉੱਤਰੀ-ਪੱਛਮੀ ਲੋਕ-ਰਾਜ ਵਿਚ ਪੰਜਾਬ ਦੇ ਨਵੇਂ ਅਤੇ 22 ਜ਼ਿਲ੍ਹਿਆਂ ਵਿਚੋਂ ਇੱਕ ਹੈ। ਇਸ ਵਿਚ 314  ਪਿੰਡ ਹਨ।
ਅਬੋਹਰ ਜ਼ਿਲ੍ਹੇ ਦਾ ਸਭ ਤੋਂ ਵੱਡਾ ਸ਼ਹਿਰ ਹੈ।

 

ਹਵਾਈ ਮਾਰਗ

ਫਾਜ਼ਿਲਕਾ ਸ਼ਹਿਰ ਦਾ ਸਭ ਤੋਂ ਨਜਦੀਕ ਅੰਤਰ-ਰਾਸ਼ਟਰੀ ਹਵਾਈ ਅੱਡਾ ਸ਼੍ਰੀ ਗੁਰੂ ਰਾਮਦਾਸ ਜੀ ਅੰਤਰ-ਰਾਸ਼ਟਰੀ  ਹਵਾਈ ਅੱਡਾ , ਅੰਮ੍ਰਿਤਸਰ  ਹੈ, ਜੋ ਕਿ ਫਾਜ਼ਿਲਕਾ ਤੋਂ ਲਗਭਗ 200 ਕਿ.ਮੀ. ਦੀ ਦੂਰੀ ਤੇ ਹੈ।ਨਜਦੀਕੀ ਘਰੈਲੂ ਹਵਾਈ ਅੱਡਾ ਬਠਿੰਡਾ ਜੋ ਕਿ ਲਗਭਗ (90ਕਿ.ਮੀ.) ਅਤੇ ਲੁਧਿਆਣਾ(234 ਕਿ.ਮੀ. ) ਹੈ।

ਰੇਲ ਮਾਰਗ

ਫਾਜ਼ਿਲਕਾ ਰੇਲਵੇ ਸਟੇਸ਼ਨ ਦੇ ਨਜਦੀਕੀ ਰੇਲਵੇ ਸਟੇਸ਼ਨ ਅਬੋਹਰ(35ਕਿ.ਮੀ.), ਸ਼੍ਰੀ ਮੁਕਤਸਰ ਸਾਹਿਬ (65ਕਿ.ਮੀ.) ਬਠਿੰਡਾ ਰੇਲਵੇ ਜੰਕਸ਼ਨ (90 ਕਿ.ਮੀ.), ਫਿਰੋਜਪੁਰ ( 90 ਕਿ.ਮੀ.) ਹੈ।

ਸੜਕ ਮਾਰਗ

ਫਾਜ਼ਿਲਕਾ ਬੱਸ ਅੱਡੇ ਦੇ ਨਜਦੀਕੀ ਸ਼ਹਿਰ ਅਬੋਹਰ(35ਕਿ.ਮੀ.), ਮਲੋਟ(55ਕਿ.ਮੀ.), ਸ਼੍ਰੀ ਮੁਕਤਸਰ ਸਾਹਿਬ (65 ਕਿ.ਮੀ.),  ਬਠਿੰਡਾ (90 ਕਿ.ਮੀ.), ਫਿਰੋਜਪੁਰ ( 90 ਕਿ.ਮੀ.),   ਹਨ।