ਬੰਦ ਕਰੋ

ਰਾਜ ਅਧਿਆਪਕ ਯੋਗਤਾ ਟੈਸਟ ਦੀਆਂ ਤਿਆਰੀਆਂ ਮੁਕੰਮਲ: ਡਿਪਟੀ ਕਮਿਸ਼ਨਰ

ਦਫਤਰ ਜ਼ਿਲ੍ਹਾ ਲੋਕ  ਸੰਪਰਕ ਅਫਸਰ, ਫਾਜ਼ਿਲਕਾ

ਰਾਜ ਅਧਿਆਪਕ ਯੋਗਤਾ ਟੈਸਟ ਦੀਆਂ ਤਿਆਰੀਆਂ ਮੁਕੰਮਲ: ਡਿਪਟੀ ਕਮਿਸ਼ਨਰ

25 ਫਰਵਰੀ 48 ਸੈਂਟਰਾਂ ਵਿੱਚ  ਹੋਵੇਗਾ ਟੈਸਟ

11079 ਪ੍ਰੀਖਿਆਰਥੀ ਦੇਣਗੇ ਪ੍ਰੀਖਿਆ

ਫਾਜ਼ਿਲਕਾ,23 ਫਰਵਰੀ

 

ਸਿੱਖਿਆ ਵਿਭਾਗ ਪੰਜਾਬ ਵੱਲੋਂ 25 ਫਰਵਰੀ ਨੂੰ ਲਏ ਜਾਣ ਵਾਲੇ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ-1 ਅਤੇ ਟੈਸਟ-2 ਲਈ ਜ਼ਿਲ੍ਹੇ ਅੰਦਰ ਸਾਰੀਆਂ ਤਿਆਰੀਆਂ ਮੁਕੰਮਲ ਕੀਤੀਆਂ ਜਾ ਚੁੱਕੀਆਂ ਹਨ। ਇਸ ਪ੍ਰੀਖਿਆ ਲਈ ਜ਼ਿਲ੍ਹੇ ਵਿੱਚ ਬਣਾਏ ਗਏ 48 ਸੈਂਟਰਾਂ ਵਿੱਚ 11079 ਪ੍ਰੀਖਿਆਰਥੀਆਂ ਵੱਲੋਂ ਪ੍ਰੀਖਿਆ ਦਿੱਤੀ ਜਾਵੇਗੀ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀਮਤੀ ਈਸ਼ਾ ਕਾਲੀਆ ਨੇ ਦਿੱਤੀ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ  ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ-1 ਲਈ ਜ਼ਿਲ੍ਹੇ ਵਿੱਚ 21 ਸੈਂਟਰ ਅਤੇ ਟੈਸਟ-2 ਲਈ 27 ਸੈਂਟਰ ਸਥਾਪਿਤ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਟੈਸਟ-1 ਲਈ ਫਾਜ਼ਿਲਕਾ ਵਿੱਚ 11 ਸੈਂਟਰ, ਅਬੋਹਰ 6 ਅਤੇ ਜਲਾਲਾਬਾਦ ਵਿੱਚ 4 ਸੈਂਟਰ ਬਣਾਏ ਗਏ ਹਨ। ਇਸੇ ਤਰ੍ਹਾਂ ਹੀ  ਟੈਸਟ-2 ਲਈ 27 ਸੈਂਟਰ ਸਥਾਪਿਤ ਕੀਤੇ ਗਏ ਹਨ ਜ਼ਿਨ੍ਹਾਂ ਵਿੱਚ ਫਾਜ਼ਿਲਕਾ ਵਿੱਚ 12 ਸੈਂਟਰ, ਅਬੋਹਰ ਵਿੱਚ  11 ਅਤੇ ਜਲਾਲਾਬਾਦ ਵਿੱਚ 4 ਸੈਂਟਰ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ ਪ੍ਰੀਖਿਆ ਲਈ ਟੈਸਟ-2 ਦਾ ਸਮਾਂ ਸਵੇਰੇ 9:30 ਤੋਂ 12 ਵਜੇ ਤੱਕ ਅਤੇ ਇਸੇ ਤਰ੍ਹਾਂ ਹੀ ਟੈਸਟ-1 ਦਾ ਸਮਾਂ ਬਾਅਦ ਦੁਪਹਿਰ 2:00 ਤੋਂ 4:30 ਵਜੇ ਤੱਕ ਹੋਵੇਗਾ।

ਡਿਪਟੀ ਕਮਿਸ਼ਨਰ ਨੇ ਹੋਰ ਦੱਸਿਆ  ਕਿ ਪੂਰੇ ਜ਼ਿਲ੍ਹੇ ਨੂੰ 5 ਸੈਕਟਰਾਂ ਵਿੱਚ ਵੰਡਿਆਂ ਗਿਆ ਹੈ ਅਤੇ ਹਰੇਕ ਸੈਕਟਰ ਤੇ ਤਹਿਸੀਲਦਾਰ/ਨਾਇਬ ਤਹਿਸੀਲਦਾਰ ਪੱਧਰ ਅਧਿਕਾਰੀ ਦੀ ਮੈਜਿਸਟ੍ਰੇਟ ਵਜੋਂ ਡਿਊਟੀ ਲਗਾਈ ਗਈ ਹੈ। ਉਨ੍ਹਾਂ ਨੇ ਕਿਹਾ ਕਿ ਪੁਲਿਸ ਵਿਭਾਗ ਵੱਲੋਂ ਵੀ ਪ੍ਰਤੀ ਸੈਕਟਰ ਸੈਕਟਰ ਅਫਸਰ  ਅਤੇ ਸੈਂਟਰਾਂ ਦੀ ਸੁਰੱਖਿਆ ਲਈ ਪੁਲਿਸ ਕਰਮੀਆਂ ਨੂੰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰੀਖਿਆਂ ਕੇਂਦਰਾਂ ਦੇ 100 ਮੀਟਰ ਦੇ ਦਾਇਰੇ ਅੰਦਰ ਪ੍ਰੀਖਿਆਰਥੀ ਅਤੇ ਡਿਊਟੀ ਸਟਾਫ ਤੋਂ ਬਿਨਾਂ ਹੋਰ ਕਿਸੇ ਨੂੰ ਅੰਦਰ ਆਉਣ ਦੀ ਆਗਿਆ ਨਹੀਂ ਹੋਵੇਗੀ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਵਿੱਚ 3 ਸਟਰਾਂਗ ਰੂਮ ਜਲਾਲਾਬਾਦ (ਲੜਕੇ), ਫਾਜ਼ਿਲਕਾ(ਲੜਕੇ) ਅਤੇ ਅਬੋਹਰ (ਲੜਕੇ) ਦੇ ਸਰਕਾਰੀ ਸਕੂਲਾਂ ਵਿੱਚ ਸਥਾਪਿਤ ਕੀਤੇ ਗਏ ਹਨ।

ਜ਼ਿਲ੍ਹਾ ਸਿੱਖਿਆ ਅਫਸਰ ਸ. ਕੁਲਵੰਤ ਸਿੰਘ ਨੇ ਦੱਸਿਆ ਕਿ ਪ੍ਰੀਖਿਆ ਕੇਂਦਰਾਂ ਵਿੱਚ ਕੇਂਦਰ ਸੁਪਰਡੈਂਟ ਅਤੇ ਕੇਂਦਰ ਕੰਟਰੋਲਰ ਤੋਂ ਬਿਨਾਂ ਕਿਸੇ ਨੂੰ ਵੀ ਮੋਬਾਇਲ ਫੋਨ ਅੰਦਰ ਲੈ ਕੇ ਜਾਣ ਦੀ ਆਗਿਆ ਨਹੀਂ ਹੋਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਪ੍ਰੀਖਿਆਰਥੀ ਸਿਰਫ ਪੈੱਨ, ਐਡਮਿਟ ਕਾਰਡ ਅਤੇ ਆਈ.ਡੀ. ਪਰੂਫ ਤੋਂ ਬਿਨਾਂ ਹੋਰ ਕਿਸੇ ਵੀ ਤਰ੍ਹਾਂ ਦੀ ਇਲੈਕਟ੍ਰੋਨਿਕ ਵਸਤੂ ਜਿਵੇਂ ਕਿ ਮੋਬਾਇਲ, ਘੜੀ, ਕੈਲਕੂਲੈਟਰ, ਬੈਗ ਆਦਿ ਨਹੀਂ ਲੈ ਕੇ ਜਾ ਸਕਣਗੇ।

ਸਥਾਨ ਦੇ ਵੇਰਵੇ ਹੇਠਾਂ ਦਿੱਤੇ ਗਏ ਹਨ।:

  • ਮਿਤੀ: 01/01/2018 - 31/05/2018
  • ਸਥਾਨ: ਨਿਰਦੇਸ਼ ਅਨੁਸਾਰ