ਸਦੀਕੀ ਰੀਟ੍ਰੀਟ ਸਮਾਰੋਹ
ਦਿਸ਼ਾਪੰਜਾਬ ਦੇ ਫਾਜ਼ਿਲਕਾ ਜ਼ਿਲੇ ਵਿੱਚ ਭਾਰਤ-ਪਾਕਿਸਤਾਨ ਦੀ ਸਰਹੱਦ ‘ਤੇ ਸਦੀਕੀ ਪਿੰਡ, ਅੰਮ੍ਰਿਤਸਰ ਵਿੱਚ ਵਾਹਗਾ ਅਤੇ ਫਿਰੋਜ਼ਪੁਰ ਜ਼ਿਲ੍ਹੇ ਦੇ ਹੁਸੈਨੀਵਾਲਾ ਤੋਂ ਬਾਅਦ ਤੀਜੀ ਸਾਂਝੀ ਜਾਂਚ ਪੋਸਟ ਹੈ, ਜਿੱਥੇ ਹਰ ਸ਼ਾਮ ਨੂੰ ਸਰਹੱਦੀ ਸੁਰੱਖਿਆ ਫੋਰਸ ਅਤੇ ਪਾਕਿਸਤਾਨ ਰੇਂਜਰਾਂ ਦੁਆਰਾ ਪ੍ਰਦਰਸ਼ਨ ਕੀਤਾ ਜਾਂਦਾ ਹੈ। ਸਦੀਕੀ ਬਾਰਡਰ ਪੋਸਟ ਕੌਮੀ ਮਾਰਗ-10 ‘ਤੇ ਫਾਜ਼ਿਲਕਾ ਸ਼ਹਿਰ ਤੋਂ 14 ਕਿਲੋਮੀਟਰ ਦੂਰ ਹੈ।
ਕਿਵੇਂ ਪਹੁੰਚਣਾ ਹੈ:
ਹਵਾਈ ਮਾਰਗ ਰਾਹੀਂ
ਸਦੀਕੀ (ਫ਼ਾਜ਼ਿਲਕਾ) ਤੋਂ ਨੇੜਲਾ ਅੰਤਰਰਾਸ਼ਟਰੀ ਹਵਾਈ ਅੱਡਾ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ, ਅੰਮ੍ਰਿਤਸਰ ਹੈ, ਜੋ ਕਿ ਫ਼ਾਜ਼ਿਲਕਾ ਤੋਂ 210 ਕਿਲੋਮੀਟਰ ਦੀ ਦੂਰੀ ਤੇ ਹੈ। ਹੋਰ ਨਜ਼ਦੀਕੀ ਘਰੇਲੂ ਹਵਾਈ ਅੱਡੇ ਬਠਿੰਡਾ (95 ਕਿਲੋਮੀਟਰ) ਤੇ ਲੁਧਿਆਣਾ (240 ਕਿਲੋਮੀਟਰ ) ਹਨ।
ਰੇਲ ਮਾਰਗ ਰਾਹੀਂ
ਸਦੀਕੀ ਤੋਂ ਨਜ਼ਦੀਕੀ ਰੇਲਵੇ ਸਟੇਸ਼ਨ ਫ਼ਾਜ਼ਿਲਕਾ ਹੈ ਜੋ ਕਿ 8 ਕਿਲੋਮੀਟਰ ਦੀ ਦੂਰੀ ਤੇ ਹੈ।
ਸੜਕੀ ਮਾਰਗ ਦੁਆਰਾ
ਸਦੀਕੀ ਤੋਂ ਨਜ਼ਦੀਕੀ ਬੱਸ ਅੱਡਾ ਫ਼ਾਜ਼ਿਲਕਾ ਹੈ ਜੋ ਕਿ 8 ਕਿਲੋਮੀਟਰ ਦੀ ਦੂਰੀ ਤੇ ਹੈ।