ਬੰਦ ਕਰੋ

ਰਾਸ਼ਟਰੀ ਆਫ਼ਤ ਰਾਹਤ ਫੋਰਸ (ਐਨ.ਡੀ.ਆਰ.ਐਫ.)

ਨੈਸ਼ਨਲ ਡਿਜ਼ਾਸਟਰ ਰਿਲੀਫ ਫੋਰਸ (ਐਨ.ਡੀ.ਆਰ.ਐਫ.) ਨੇ 13 ਅਪ੍ਰੈਲ, 2022 ਨੂੰ ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਤਹਿਤ ਫਾਜ਼ਿਲਕਾ ਸਬ-ਡਵੀਜ਼ਨ ਅਧੀਨ ਸਤਲੁਜ ਦਰਿਆ ਦੇ ਕੰਢੇ ‘ਤੇ ਇੱਕ ਅਭਿਆਸ ਮਸ਼ਕ ਦਾ ਆਯੋਜਨ ਕੀਤਾ। ਐਨ.ਡੀ.ਆਰ.ਐੱਫ., ਬਠਿੰਡਾ ਦੀ 7ਵੀਂ ਬਟਾਲੀਅਨ ਵੱਲੋਂ ਮੌਕ ਡਰਿੱਲ ਕਰਵਾਈ ਗਈ, ਜਿਸ ਵਿੱਚ ਫੋਰਸ ਦੇ ਜਵਾਨਾਂ ਨੇ ਪਿੰਡ ਵਾਸੀਆਂ ਨੂੰ ਪ੍ਰੈਕਟੀਕਲ ਟਰੇਨਿੰਗ ਦੇ ਕੇ ਹੜ੍ਹ ਤੋਂ ਬਚਣ ਲਈ ਸਿਖਲਾਈ ਦਿੱਤੀ।